This is an ebook only and can't be downloaded and printed.
Add To BookRack
Title:
Moh
Authors:
Description:
ਕੱਲ੍ਹ ਅਸੇਸ਼ ਨੇ ਓਹ ਕਹਾਣੀ ਸੁਣਾਈ ਸਿਕੰਦਰ ਦੇ ਵਿਸ਼ਵ ਜਿੱਤਣ ਦੇ ਸੰਕਲਪ ਵਾਲੀ ਤਾਂ ਇਹ ਕਵਿਤਾ ਹਰੀ ਹੋ ਆਈ.. ਕਿ ਸਾਰੇ ਸਿਕੰਦਰ ਘਰ ਮੁੜਨ ਤੋਂ ਪਹਿਲਾਂ ਹੀ ਮਰ ਜਾਂਦੇ ਹਨ; ਤੇ ਦੁਨੀਆ ਦਾ ਇਕ ਹਿੱਸਾ ਅਣ ਜਿੱਤਿਆ ਹੀ ਰਹਿ ਜਾਂਦਾ .. ਕਿਸੇ ਫ਼ਕੀਰ ਨੇ ਕਦੇ ਸਿਕੰਦਰ ਤੋਂ ਪੁੱਛਿਆ ਹੋਣਾ, ਹਾਂ ਹੁਣ .. ਕੀ ਕਰੇਂਗਾ ਵਿਸ਼ਵ ਜਿੱਤ ਕੇ .. ਅਖੇ ਆਰਾਮ.. ਫ਼ਕੀਰ ਹੱਸਦਾ ਬੋਲਿਆ, ਓਹ ਤਾਂ ਮੈਂ ਹੁਣ ਵੀ ਕਰੀ ਜਾਂਦਾ.. ਤੇ ਤੁਰ ਗਿਆ.. ਬਹੁਤੀਆਂ ਗੱਲਾਂ ਕੀ.. ਜਦੋਂ ਸਿਕੰਦਰ ਦੇ ਖਾਨੇ ਜਿੰਦਗੀ ਜਿਓਣ ਦਾ ਵੱਲ ਆਇਆ, ਕੁਲਬਲਾਉਂਦਾ ਅਮਰਤਾ ਵਿਸ਼ਵ ਜੇਤੂ ਆਲਾ ਕੀੜਾ ਨਿੱਕਲਿਆ .. ਉਮਰ ਅਪਣਾ ਹਿਸਾਬ ਨਬੇੜ ਚੁੱਕੀ ਸੀ.. ਬਚਿਆ ਕੀ ਅਨੇਕਾਂ ਕਾਲਪਨਿਕ ਪਰਿਕਾਲਪਨਿਕ ਕਥਾਵਾਂ ਜਿੰਨ੍ਹਾਂ ਦਾ ਸਾਰ ਕਿ ਜੀਉ.. ਜਿਨ੍ਹਾਂ ਕ ਹਿੱਸੇ ਆਈ ਏ.. ਬਹੁਤ ਖੂਬਸਰਤ ਰਾਹ ਨੇ ਜਿੰਦਗੀ ਤੋਂ ਮੌਤ ਤਕ ਪਹੁੰਚਣ ਲਈ .. ਤੇ ਚਾਹੁੰਦਿਆ ਨਾ ਚਾਹੁੰਦਿਆ ਪਹੁੰਚਣਾ ਪੈਣਾ ਹੀ ਏ ਤਾਂ ਕਿਓ ਨਾ ਫੇਰ ਦਿੱਲਗੀ ਨਾਲ ਹੀ ਪਹੁੰਚੀਏ.. ।