This is an ebook only and can't be downloaded and printed.
Add To BookRack
Title:
Hindustan Di Azadi Di Ladai Vich Punjab
Description:
ਸ. ਰਾਮ ਸਿੰਘ ਮਜੀਠਾ ਦਾ ਸਾਰੀਆਂ ਲਹਿਰਾਂ ਨਾਲ ਜਥੇਬੰਦਕ ਵਾਹ ਰਿਹਾ ਹੈ। ਉਸ ਨੇ 1930 ਵਿਚ ਨਾ-ਮਿਲਵਰਤਨ ਲਹਿਰ ਵਿਚ ਕੈਦ ਕੱਟੀ। 1932 ਵਿਚ ਉਹ ਅਕਾਲੀ ਜਥਾ ਜ਼ਿਲ੍ਹਾ ਅੰਮ੍ਰਿਤਸਰ ਦਾ ਸੈਕਟਰੀ ਸੀ। ਉਹ ਇਕ ਸੌ ਦਾ ਜਥਾ ਲੈ ਕੇ ਡਸਕਾ ਮੋਰਚਾ ਵਿਚ ਸ਼ਾਮਲ ਹੋਇਆ ਤੇ ਕੈਦ ਰਿਹਾ। 1934 ਵਿਚ ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ ਸੀ ਤੇ 1934 ਤੋਂ 1940 ਤਕ ਪੰਜਾਬ ਸੂਬਾ ਕਾਂਗਰਸ ਦਾ ਮੈਂਬਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਡੈਲੀਗੇਟ ਰਿਹਾ। ਇਸੇ ਦੌਰਾਨ 1938 ਵਿਚ ਉਹ ਜ਼ਿਲ੍ਹਾ ਕਿਸਾਨ ਕਮੇਟੀ ਦਾ ਜਨਰਲ ਸਕੱਤਰ ਚੁਣਿਆ ਗਿਆ ਅਤੇ ਫਿਰ ਅੰਮ੍ਰਿਤਸਰ ਦੇ 20 ਜੁਲਾਈ ਵਾਲੇ ਮੁਜ਼ਾਹਰੇ ਵਿਚ ਭਾਗ ਲਿਆ, ਡਾਂਗਾਂ ਖਾਧੀਆਂ ਤੇ ਅੰਮ੍ਰਿਤਸਰ ਕਿਸਾਨ ਮੋਰਚੇ ਵਿਚ ਕੈਦ ਕੱਟੀ। 1939 ਦੇ ਲਾਹੌਰ ਕਿਸਾਨ ਮੋਰਚੇ ਵਿਚ ਜ਼ਿਲ੍ਹੇ ਵੱਲੋਂ ਕਿਸਾਨਾਂ ਦਾ ਜਥਾ ਲੈ ਕੇ ਸ਼ਾਮਲ ਹੋਇਆ ਤੇ ਕੈਦ ਕੱਟੀ। 1940 ਤੋਂ 1944 ਤਕ ਡਿਫੈਂਸ ਆਫ਼ ਇੰਡੀਆ ਐਕਟ ਅਧੀਨ ਨਜ਼ਰਬੰਦ ਰਿਹਾ। 1945 ਵਿਚ ਉਹ ਜ਼ਿਲ੍ਹਾ ਕਮਿਊਨਿਸਟ ਪਾਰਟੀ ਦਾ ਸਕੱਤਰ ਬਣਿਆ। 1946 ਵਿਚ ਉਸ ਨੂੰ ਸੂਬਾ ਕਿਸਾਨ ਸਭਾ ਦਾ ਜਥੇਬੰਦਕ ਸਕੱਤਰ ਚੁਣਿਆ ਗਿਆ। ਉਹ ਹਰਸਾ ਛੀਨਾ ਮੋਰਚੇ ਦਾ ਇੰਚਾਰਜ ਸੀ। 1956 ਵਿਚ ਉਸ ਨੇ ਕਾਂਗਰਸ ਦਾ ਕਿਸਾਨ ਵਿੰਗ ਜਥੇਬੰਦ ਕੀਤਾ ਤੇ 1962 ਤਕ ਇਸ ਦਾ ਮੀਤ ਆਰਗੇਨਾਈਜ਼ਰ ਰਿਹਾ। 1964 ਵਿਚ ਉਸ ਨੇ ਪੰਜਾਬ ਫਰੀਡਮ ਫਾਈਟਰਜ਼ ਨੂੰ ਜਥੇਬੰਦ ਕੀਤਾ। ਪਹਿਲਾਂ ਉਸ ਦਾ ਜਨਰਲ ਸਕੱਤਰ ਤੇ ਫੇਰ ਅੱਜ ਤਕ ਪ੍ਰਧਾਨ ਆ ਰਿਹਾ ਹੈ। 1973 ਵਿਚ ਹਿੰਦੁਸਤਾਨ ਭਰ ਦੇ ਫਰੀਡਮ ਫਾਈਟਰਜ਼ ਜਥੇਬੰਦੀ ਬਣਾਈ ਤੇ ਦੋ ਸਾਲ ਉਸ ਦਾ ਵਰਕਿੰਗ ਪ੍ਰਧਾਨ ਰਿਹਾ। ਉਸ ਦੇ ਪਿਤਾ ਸ. ਸੁਰੈਣ ਸਿੰਘ ਜੀ ਗੁਰੂ ਕਾ ਬਾਗ਼ ਮੋਰਚੇ ਵੇਲੇ ਕੁਰਲੀ ਜਥੇ ਦੇ ਇੰਚਾਰਜ ਤੇ ਮਗਰੋਂ ਇਲਾਕਾ ਅਕਾਲੀ ਜਥੇ ਦੇ ਜਥੇਦਾਰ ਰਹੇ ਸਨ। ਉਹ ਜੈਤੋ ਦੇ ਮੋਰਚੇ ਵਿਚ ਜਾਣ ਵਾਲੇ ਜਥਿਆਂ ਦੀ ਸੇਵਾ ਕਰਨ ਕਰਕੇ ਦੋ ਸਾਲ ਕੈਦ ਹੋਏ, ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ। ਇਸ ਤਰ੍ਹਾਂ ਲੇਖਕ ਸ. ਰਾਮ ਸਿੰਘ ਮਜੀਠਾ ਨੇ ਆਜ਼ਾਦੀ ਦੀਆਂ ਸਾਰੀਆਂ ਲਹਿਰਾਂ ਨੂੰ ਬੜੇ ਨੇੜਿਓਂ, ਸੁਣਿਆ, ਵੇਖਿਆ, ਜਾਂਚਿਆ ਤੇ ਹੰਢਾਇਆ ਹੋਇਆ ਹੈ।